ਪੰਜਾਬੀ ਬਾਲ ਸੱਥ ਲਾਹੌਰ ਦਾ ਕਾਇਮ
ਅਦਾਰਾ ਪੰਜਾਬੀ ਅਦਬੀ ਬੋਰਡ - ਲਾਹੌਰ
ਉੱਠ ਫਕੀਰਾ ਸੁੱਤਿਆ, ਦੇ ਝਾੜੂ ਵਿੱਚ ਮਸੀਤ।
ਤੂੰ ਸੁੱਤਾ ਰੱਬ ਜਾਗਦਾ, ਤੇਰੀ ਡਾਢੇ ਨਾਲ ਪ੍ਰੀਤ।
ਪੰਜਾਬੀ ਸੱਥ ਲਾਂਬੜਾ ਇਕ ਆਲਮੀ ਸਤਹ ਤੇ ਕੰਮ ਕਰਨ ਵਾਲੀ ਪੰਜਾਬੀਆਂ ਦੀ ਤਨਜੀਮ ਏ, ਤੇ ਏਸ ਦੀਆਂ ਸ਼ਾਖਾ ਦੀਆਂ ਦੁਨੀਆਂ ਭਰ ਵਿੱਚ ਮੌਜੂਦ ਨੇ। ਇਨਾਂ ਦਾ ਮੁੱਖ ਕੰਮ ਤਾਂ ਪੰਜਾਬੀ ਮਾਂ ਬੋਲੀ ਦੇ ਫ਼ਰੋਗ ਲਈ ਕੰਮ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਨਾ ਏ ਤੇ ਏਸ ਦੇ ਨਾਲ ਨਾਲ ਏਸ ਤਨਜ਼ੀਮ ਵੱਲੋਂ ਵੱਡਿਆਂ ਲਈ ਤੇ ਬਾਲਾਂ ਲਈ 130 ਦੇ ਲਗਭਗ ਕਿਤਾਬਾਂ ਵੀ ਛਪ ਚੁੱਕੀਆਂ ਨੇ। ਲੜਾਈ ਨਫ਼ਰਤ ਤੋਂ ਪਾਕ ਇਕ ਇਹੋ ਜਿਹਾ ਮੁਆਸ਼ਰਾ ਜੋ ਇਨਸਾਨੀਅਤ ਦੀ ਭਲਾਈ ਲਈ ਕੰਮ ਕਰਨ ਬਾਰੇ ਈ ਸੋਚੇ ਤੇ ਆਪਣੀਆਂ ਕਦਰਾਂ ਕੀਮਤਾਂ ਤੋਂ ਜਾਣੂ ਹੋਵੇ ਉਸਾਰਨਾ ਜੋ ਦੂਜਿਆਂ ਲਈ ਅਸਾਨੀਆਂ ਪੈਦਾ ਕਰਨ ਦੀ ਸੋਚ ਰੱਖਦਾ ਹੋਵੇ, ਅਜਿਹੇ ਮੁਆਸ਼ਰੇ ਦੀ ਬੁਨਿਆਦ ਰੱਖਣਾ ਵੀ ਏਸ ਤਨਜ਼ੀਮ ਦਾ ਮੁੱਖ ਮਕਸਦ ਏ।
ਪੰਜਾਬੀ ਸੱਥ ਲਾਹੌਰ ਵੀ ਪੰਜਾਬੀ ਸੱਥ ਲਾਂਬੜਾ ਦੀ ਇਕਾਈ ਏ ਤੇ ਏਸ ਦਾ ਕੰਮ ਵੀ ਪੰਜਾਬੀ ਬਾਲਾਂ ਦੇ ਹਕੂਕ ਲਈ ਕੰਮ ਕਰਨਾ ਏ। ਇਹਨਾਂ ਨੂੰ ਆਪਣੀ ਮਾਂ ਬੋਲੀ ਨਾਲ ਜੋੜਨਾ ਏ। ਪੰਜਾਬੀ ਬਾਲਾਂ ਦੇ ਹਕੂਕ ਲਈ ਕੰਮ ਕਰਨ ਵਾਲਿਆਂ ਦੀ ਹੌਸਲਾ ਅਫਜ਼ਾਈ ਕਰਨਾ ਏ, ਤੇ ਪੰਜਾਬੀ ਬਾਲ ਅਦਬ ਦੇ ਫ਼ਰੋਗ ਲਈ ਕੰਮ ਕਰਨਾ ਏ। ਪੰਜਾਬੀ ਬਾਲਾਂ ਅੰਦਰ ਉਹਨਾਂ ਦੀ ਮਾਂ ਬੋਲੀ ਪੰਜਾਬੀ ਲਈ ਪ੍ਰੀਤ ਪੈਦਾ ਕਰਨਾ ਏ ਤੇ ਆਪਣੀ ਤਾਕਤ ਮੁਤਾਬਕ ਕੋਸ਼ਿਸ ਕਰਨਾ ਏ ਕਿ ਕਿਸੇ ਵੀ ਤਰਾਂ ਪੰਜਾਬੀ ਬਾਲਾਂ ਨੂੰ ਉਹਨਾਂ ਦੀ ਮਾਦਰੀ ਜ਼ਬਾਨ ਨਾਲ ਜੋੜੀ ਰੱਖਿਆ ਜਾਵੇ ਤੇ ਉਹਨਾਂ ਨੂੰ ਆਪਣੇ ਸੂਫੀ ਸ਼ਾਇਰਾਂ ਬਾਰੇ ਜਾਣਕਾਰੀ ਦੇ ਦੇਣ ਨਾਲ ਇਨਸਾਨੀਅਤ ਦਾ ਜੋ ਦਰਸ ਉਹਨਾਂ ਆਪਣੇ ਕਲਾਮ ਰਾਹੀਂ ਦਿੱਤਾ ਏ ਉਹ ਬਾਲਾਂ ਤੀਕਰ ਪਹੁੰਚ ਸਕੇ। ਜੇ ਦੁਨੀਆਂ ਭਰ ਵਿੱਚ ਸਾਡੇ ਸੂਫੀ ਸ਼ਾਇਰਾਂ ਦੀ ਸੋਚ ਬਾਲਾਂ ਵਿੱਚ ਮੁੰਤਕਿਲ ਹੋ ਜਾਵੇ ਤਾਂ ਅਸੀਂ ਯਕੀਨ ਨਾਲ ਕਹਿ ਸਕਦੇ ਹਾਂ ਕਿ ਅੱਜ ਕੱਲ ਜੋ ਹਾਲਾਤ ਪੈਦਾ ਹੋ ਗਏ ਨੇ ਉਹਨਾਂ ਤੇ ਕਾਬੂ ਪਾਇਆ ਜਾ ਸਕਦਾ ਏ। ਜਦੋਂ ਸਾਡੇ ਸੂਫੀ ਸ਼ਾਇਰਾਂ ਦਾ ਕਲਾਮ ਉਹਨਾਂ ਦੇ ਨਿਸਾਬ ਦਾ ਹਿੱਸਾ ਬਣ ਜਾਵੇਗਾ ਤਾਂ ਏਸ ਗੱਲ ਦਾ ਪੱਕਾ ਯਕੀਨ ਹੋਵੇਗਾ ਕਿ ਉਹਨਾਂ ਦੀ ਸੋਚ ਵੀ ਬਾਲਾਂ ਦੇ ਦਿਮਾਗਾਂ ਵਿਚ ਮੁੰਤਕਿਲ ਹੋਵੇਗੀ। ਫੇਰ ਭਲਾ ਕਿਉਂ ਨਾ ਮੁਆਸ਼ਰਾ ਅਮਨ ਤੇ ਭਾਈਚਾਰੇ ਦਾ ਨਮੂਨਾ ਬਣ ਜਾਵੇਗਾ।
ਸਾਡੀ ਇਹ ਵੀ ਖੁਆਇਸ਼ ਏ ਕਿ ਜਿੱਥੇ ਜਿੱਥੇ ਵੀ ਪੰਜਾਬੀ ਸੱਥ ਦੀਆਂ ਇਕਾਈਆਂ ਹਨ ਉਥੇ ਪੰਜਾਬੀ ਬਾਲ ਸੱਥਾਂ ਵੀ ਕਾਇਮ ਕੀਤੀਆਂ ਜਾਣ। ਤਾਂ ਜੇ ਪੰਜਾਬੀ ਬਾਲ ਅਦਬ ਦੇ ਫ਼ਰੋਗ ਲਈ ਫੇਰ ਈ ਤੇਜ਼ੀ ਨਾਲ ਕੰਮ ਹੋ ਸਕੇਗਾ। ਏਸ ਵੇਲੇ ਦੁਨੀਆਂ ਵਿੱਚ ਕਿੰਨੇ ਲੱਖਾਂ ਤੇ ਕਰੋੜਾਂ ਪੰਜਾਬੀ ਹਨ ਤੇ ਪੰਜਾਬੀਆਂ ਦੇ ਬਾਲਾਂ ਲਈ ਕਿੰਨੇ ਮੈਗਜ਼ੀਨ ਛਪਦੇ ਹਨ? ਉਹਨਾਂ ਦੀ ਤਾਦਾਦ ਤਾਂ ਇੱਕ ਹੱਥ ਦੀਆਂ ਉਂਗਲਾਂ 'ਤੇ ਗਿਣੀ ਜਾ ਸਕਦੀ ਏ।
ਭਾਰਤੀ ਪੰਜਾਬ ਤੋਂ ਪੰਜਾਬ ਸਰਕਾਰ ਦੇ ਅਦਾਰੇ ਪੰਜਾਬ ਸਿੱਖਿਆ ਬੋਰਡ ਵੱਲੋਂ ਬਾਲਾਂ ਲਈ ਦੋ ਮੈਗਜ਼ੀਨ ਹਰ ਮਹੀਨੇ ਛਪਦੇ ਹਨ (ਪੰਖੜੀਆਂ) ਵੱਡੇ ਬਾਲਾਂ ਲਈ ਤੇ (ਪ੍ਰਾਇਮਰੀ ਸਿੱਖਿਆ) ਨਿੱਕੇ ਬਾਲਾਂ ਲਈ ਏ। ਇਹ ਪਰਚੇ ਗੁਜ਼ਰੇ ਚਾਲੀ ਵਰਿ•ਆਂ ਤੋਂ ਛਪਦੇ ਆ ਰਹੇ ਹਨ। ਏਸ ਤੋਂ ਇਲਾਵਾ ਮਾਹਿਲਪੁਰ-ਹੁਸ਼ਿਆਰਪੁਰ ਤੋਂ ਬਾਲਾਂ ਲਈ (ਨਿੱਕੀਆਂ ਕਰੂੰਬਲਾਂ) ਦੋਮਾਹੀ ਵੀ ਛਿਲੇ ਅਠਾਰਾਂ ਸਾਲਾਂ ਤੋਂ ਛਪ ਰਿਹਾ ਏ। ਇੱਕ ਪਰਚਾ (ਹੱਸਦੀ ਦੁਨੀਆਂ) ਵੀ ਦਿੱਲੀ ਤੋਂ ਛਪਦਾ ਏ। ਇਹ ਪੰਜਾਬੀ ਬਾਲਾਂ ਲਈ ਬਹੁਤ ਘੱਟ ਕੰਮ ਏ।
ਲਹਿੰਦੇ ਪੰਜਾਬ ਵਿੱਚ ਪੰਜਾਬੀ ਬਾਲਾਂ ਲਈ ਇੱਕੋ ਇਕ ਮੈਗਜ਼ੀਨ (ਮਹੀਨੇਵਾਰ ਪਖੇਰੂ) ਛਪਦਾ ਏ। ਕੀ ਪੂਰੇ ਪੰਜਾਬ ਵਿਚ ਬਾਲਾਂ ਲਈ ਇਕ ਰਿਸਾਲਾ ਕਾਫੀ ਏ...? ਸਾਨੂੰ ਇਸ ਬਾਰੇ ਗ਼ੌਰ ਕਰਨਾ ਚਾਹੀਦਾ ਏ। ਅਫਸੋਸ ਦੀ ਗੱਲ ਤਾਂ ਇਹ ਹੈ ਕਿ ਅਮਰੀਕਾ, ਇੰਗਲੈਂਡ, ਕੈਨੇਡਾ ਤੇ ਹੋਰ ਯੂਰਪੀ ਮੁਲਕਾਂ ਵਿੱਚ ਲੱਖਾਂ ਪੰਜਾਬੀ ਵੱਸਦੇ ਹਨ ਪਰ ਓਥੇ ਪੰਜਾਬੀ ਬਾਲਾਂ ਲਈ ਕੋਈ ਮੈਗਜ਼ੀਨ ਨਹੀਂ ਛਪਦਾ। ਇਹੋ ਕਾਰਨ ਹੈ ਕਿ ਓਥੇ ਵੱਸਦੇ ਪੰਜਾਬੀ ਬਾਲ ਆਪਣੀ ਮਾਂ ਬੋਲੀ ਤੋਂ ਦੂਰ ਹੁੰਦੇ ਜਾ ਰਹੇ ਹਨ ਤੇ ਆਪਣੀ ਮਾਂ ਬੋਲੀ ਵੀ ਭੁੱਲਦੇ ਜਾ ਰਹੇ ਹਨ। ਓਥੇ ਪੰਜਾਬੀ ਬਾਲਾਂ ਲਈ ਜੇ ਰਿਸਾਲੇ ਮੈਗਜ਼ੀਨ ਛਪਣ ਤਾਂ ਓਥੇ ਵੀ ਪੰਜਾਬੀ ਬਾਲ ਆਪਣੇ ਵਿਰਸੇ ਨਾਲ ਜੁੜ ਸਕਦੇ ਹਨ ਤੇ ਨਾਲ ਨਾਲ ਆਪਣੇ ਅਮੀਰ ਅਦਬੀ ਵਿਰਸੇ ਤੋਂ ਵੀ ਜਾਣੂ ਹੋ ਕੇ ਆਦਰਯੋਗ ਬਜ਼ੁਰਗਾਂ ਬਾਬਾ ਫਰੀਦ ਤੋਂ ਲੈ ਕੇ ਬਾਬਾ ਨਾਨਕ ਤੇ ਮੀਆਂ ਮੁਹੰਮਦ ਬਖਸ਼ ਸਭ ਯਾਦ ਹੋਵਣਗੇ। ਫੇਰ ਕਿਉਂ ਪੰਜਾਬੀ ਜ਼ੁਬਾਨ ਨੂੰ ਮਾਣ ਨਹੀਂ ਮਿਲੇਗਾ? ਸਕੂਲਾਂ ਵਿੱਚ ਪੜਾਈ ਦੇ ਹਵਾਲੇ ਨਾਲ ਅਸੀਂ ਬਹੁਤ ਪਿੱਛੇ ਹਾਂ। ਪਾਕਿਸਤਾਨ ਵਿੱਚ ਪੰਜਾਬੀ ਜ਼ਬਾਨ ਚੌਥੀ ਜਮਾਤ ਤੋਂ ਲੈ ਕੇ ਸੋਲਵੀਂ ਜਮਾਤ ਤੀਕਰ ਪੜਾਈ ਜਾਂਦੀ ਏ। ਪਰ ਉਹ ਵੀ ਲਾਜ਼ਮੀ ਨਹੀਂ। ਫੇਰ ਵੀ ਲੱਖਾਂ ਦੇ ਹਿਸਾਬ ਨਾਲ ਬਾਲ ਪੰਜਾਬੀ ਮਜ਼ਮੂਨ ਰੱਖਦੇ ਹਨ ਤੇ ਆਰਾਮ ਨਾਲ ਬਹੁਤੇ ਨੰਬਰ ਲੈ ਕੇ ਪਾਸ ਹੁੰਦੇ ਨੇ।
ਪੰਜਾਬੀ ਬਾਲ ਸੱਥ ਲਾਹੌਰ ਵੀ ਉਪਰਲੀਆਂ ਗੱਲਾਂ ਤੇ ਅਮਲਪੈਰਾ ਹੋਵਣ ਦੀ ਕੋਸ਼ਿਸ਼ ਕਰੇਗੀ। ਪੰਜਾਬ, ਪੰਜਾਬੀਅਤ ਤੇ ਪੰਜਾਬੀ ਦੇ ਫ਼ਰੋਗ ਲਈ ਆਪਣੇ ਵੱਲੋਂ ਪੂਰਾ ਜਤਨ ਕਰੇਗੀ। ਖਾਸ ਕਰ ਆਪਣੇ ਸੂਫੀ ਸ਼ਾਇਰਾਂ ਦੀ ਸੋਚ ਨੂੰ ਨਵੀਂ ਨਸਲ ਦੇ ਦਿਮਾਗਾਂ ਤੀਕਰ ਮੁੰਤਕਿਲ ਕਰਨ ਦੇ ਜਤਨ ਕਰੇਗੀ।
ਗੁਰਮੁਖੀ ਜਾਮਾ :
ਡਾ. ਨਿਰਮਲ ਸਿੰਘ
ਸੇਵਾਦਾਰ-ਪੰਜਾਬੀ ਸੱਥ

ਕਹਾਣੀ ਅੱਗੇ ਤੋਂ ਵੀ ਅਗਾਂਹ ਤੁਰੇਗੀ
ਕੋਈ
ਵੀ ਸਭਿਆਚਾਰ, ਭਾਸ਼ਾ ਜਾਂ ਸਾਹਿਤ ਤਾਂ ਹੀ ਵੱਧ ਫੁੱਲ ਤੇ ਵਿਕਸਤ ਹੋ ਸਕਦਾ ਹੈ ਨੇ ਉਹਨਾਂ
ਦੇ ਵਿਕਾਸ ਤੇ ਪਾਸਾਰ ਵਿੱਚ ਸਹਿਜ ਤੇ ਨਿਰੰਤਰਤਾ ਬਰਕਰਾਰ ਰਵੇ । ਬਦਲਣਾ, ਰੰਗ ਰੂਪ
ਵਟਾਉਣਾ ਸਮੇਂ ਦਾ ਸੁਭਾਅ ਏ। ਨਵੇਂ ਨੇ ਪੁਰਾਣੇ ਦੀ ਥਾਂ ਲੈਣੀ ਈ ਲੈਣੀ ਹੁੰਦੀ ਏ। ਪਿੱਪਲ
ਦੀਆਂ ਟਾਹਣੀਆਂ ਤੋਂ ਝੜੇ ਪੱਤਿਆਂ ਦੀ ਥਾਂ ਉਹਨਾਂ ਈ ਟਹਿਣੀਆਂ ਤੋਂ ਬੋਹੜ ਦੇ ਪੱਤੇ
ਨਹੀਂ ਫੁੱਟ ਸਕਦੇ। ਉੱਥੋਂ ਤਾਂ ਡਲਕਾਂ ਮਾਰਦੀਆਂ ਪਿੱਪਲ ਪਤੀਸੀਆਂ ਹੀ ਰੰਗ ਵਟਾ ਕੇ
ਪੁੰਗਰਨਗੀਆਂ। ਇਹ ਕਾਦਰ ਦੀ ਕੁਦਰਤ ਦਾ ਅਦਭੁਤ ਦਸਤੂਰ ਹੈ। ਇਹ ਦਸਤੂਰ ਜ਼ਿੰਦਗੀ ਦੇ ਹਰ
ਪਾਸਾਰ 'ਤੇ ਲਾਗੂ ਹੁੰਦਾ ਏ। ਜਦੋਂ ਅਸੀਂ ਆਪਣੀ ਮਾਂ ਬੋਲੀ ਤੇ ਮਾਂ ਮਿੱਟੀ ਦੇ ਬੀਤੇ
ਵੇਲਿਆਂ ਦੇ ਇਤਿਹਾਸ ਤੇ ਨਜ਼ਰ ਮਾਰਦੇ ਹਾਂ ਤਾਂ ਇਹ ਤੱਥ ਹੋਰ ਵੀ ਸਪੱਸ਼ਟ ਹੋ ਜਾਂਦਾ ਹੈ।
ਜੇ ਪੁਰਾਣੀ ਪੀੜੀ ਆਪਣੀਆਂ ਮਜ਼ਬੂਤ ਜੜਾਂ ਕਾਇਮ ਰੱਖਦਿਆਂ ਨਵਿਆਂ ਨੂੰ ਵਧਣ ਫੁੱਲਣ ਤੇ
ਮੌਲਣ ਵਿਗਸਣ ਦਾ ਮੌਕਾ ਨਾ ਦੇਵੇ ਤਾਂ ਬੋਲੀ ਤੇ ਧਰਤੀ ਦਾ ਜੋ ਹਸ਼ਰ ਹੁੰਦਾ ਹੈ ਉਹ ਤਵਾਰੀਖ
ਦੀਆਂ ਕਿਤਾਬਾਂ ਤੋਂ ਸਾਫ ਪੜਿਆ ਜਾ ਸਕਦਾ ਹੈ।
ਅਸੀਂ ਆਪਣੇ ਜਿਉਂਦਿਆਂ ਜੀ ਬਲਦੀ ਮਿਸ਼ਾਲ ਨੌਜੁਆਨਾਂ ਨੂੰ ਇੰਝ ਸੌਂਪਣੀ ਹੁੰਦੀ ਹੈ ਕਿ ਉਹ ਆਪਣੀ ਖਾਸੀਅਤ ਕਾਇਮ ਰੱਖਦਿਆਂ ਅੱਗੇ ਵੀ ਵਧਣ ਤੇ ਵਿਰਾਸਤੀ ਕਦਰਾਂ ਕੀਮਤਾਂ ਨੂੰ ਵੀ ਕਾਇਮ ਰੱਖਣ। ਜੇ ਬਦਲਾਓ ਸਮੇਂ ਆਏ ਵਾਵਰੋਲਿਆਂ ਤੇ ਝੱਖੜਾਂ ਦੇ ਨਾਲ ਈ ਉੱਡ ਪੁੱਡ ਜਾਣ ਤਾਂ ਉਹਨਾਂ ਦਾ ਹਸ਼ਰ ਵੀ ਗਲੀਆਂ ਵਿੱਚ ਉੱਡੇ ਜਾਂਦੇ ਕੱਖਾਂ ਤੇ ਘਾਹ ਫੂਸ ਜਿਹਾ ਹੋ ਜਾਵੇਗਾ। ਅੱਜ ਸੰਸਾਰ ਪੱਧਰ 'ਤੇ ਤਬਦੀਲੀਆਂ ਦੀਆਂ ਹਨੇਰੀਆਂ ਦਾ ਦੌਰ ਦੌਰਾ ਹੈ। ਸਾਡਾ ਰਹਿਣ-ਸਹਿਣ, ਖੀਣ-ਪੀਣ, ਲੀੜੇ ਲੱਤੇ, ਬੋਲੀ ਸੱਭਿਆਚਾਰ ਸਭ ਕੁਝ ਮੁਨਾਫੇਖੋਰ ਵਪਾਰੀਆਂ ਨੇ ਕਬਜ਼ੇ ਵਿੱਚ ਕਰ ਲਿਆ ਹੈ। ਅਸੀਂ ਆਪਣੇ ਆਪੇ ਤੇ ਅਸਲੇ ਨਾਲੋਂ ਬੜੀ ਤੇਜ਼ੀ ਨਾਲ ਟੁੱਟ ਕੇ ਇਹਨਾਂ ਦੇ ਹੱਥਾਂ ਵਿੱਚ ਕਠਪੁਤਲੀਆਂ ਬਣੇ ਡੋਰਾਂ ਖਿੱਚਣ ਤੇ ਨੱਚੀ ਜਾ ਰਹੇ ਹਾਂ। ਆਪਣੇ ਮਾਸੜ-ਮਾਸੀ, ਮਾਮੇ-ਮਾਮੀਆਂ, ਚਾਚੇ-ਚਾਚੀਆਂ ਤੇ ਭੂਆ ਫੁੱਫੜਾਂ ਨੂੰ 'ਅੰਕਲਾਂ ਆਂਟੀਆਂ' ਆਖ ਕੇ ਹੀ ਅੰਗਰੇਜ਼ ਬਣਨ ਦੀ ਦੌੜ ਵਿੱਚ ਸਰਪਟ ਭਜਦੇ, ਹੰਭੇ, ਹਫੇ ਫਾਵੇ ਹੋਏ ਪਏ ਆਂ। ਅਸੀਂ ਕਦੀ ਵੀ ਕੁਦਰਤ ਦੇ ਏਸ ਅਸੂਲ ਵੱਲ ਬਹੁਤਾ ਗਹੁ ਨਹੀਂ ਕੀਤਾ ਕਿ ਬੋਲੀ ਤੇ ਸਾਹਿਤ ਦਾ ਵਿਕਾਸ ਤਾਂ ਭਿੰਨਤਾ ਦੇ ਵੰਨ ਸੁਵੰਨਤਾ ਕਾਇਮ ਰੱਖਣ ਨਾਲ ਈ ਹੋ ਸਕਦਾ ਏ।
ਨੌਜੁਆਨ ਪੰਜਾਬੀ ਸੱਥ ਉਹ ਵੀ ਚੰਡੀਗੜ• 'ਚ ਸਥਾਪਤ ਕਰਨ ਦਾ ਸਾਡਾ ਇਕੋ ਇਕ ਮੰਤਵ ਇਹੋ ਹੈ ਕਿ ਸਭ ਤੋਂ ਵੱਡਾ ਹਮਲਾ ਏਸੇ ਆਖਣ ਨੂੰ ਅਤਿ ਆਧੁਨਿਕ, ਅਤਿ ਸੁੰਦਰ ਸ਼ਹਿਰ ਪਰ ਹਕੀਕਤ ਵਿੱਚ ਵਿਨਾਸ਼ਕਾਰੀ ਵਿਕਾਸ ਦੇ ਨਮੂਨੇ ਵੱਲੋਂ ਹੀ ਸਾਡੇ 'ਤੇ ਹੋਇਆ ਹੈ। ਇਹ ਗੱਭਰੂ, ਮੁਟਿਆਰਾਂ ਨਵੇਂ ਸਮੇਂ ਦੇ ਹਾਣੀ ਤਾਂ ਹੈਨ ਹੀ ਨਾਲ ਈ ਇਹਨਾਂ ਆਪਣੀ ਬੋਲੀ ਤੇ ਸਭਿਆਚਾਰ ਸੰਭਾਲਣ ਲਈ ਵੀ ਬੀੜਾ ਚੁੱਕਿਆ ਹੈ। ਇਹਨਾਂ ਨੇ ਪਹਿਲੀ ਹੀ ਛਾਲ ਆਪਣੇ ਹਮਉਮਰਾਂ ਵੱਲੋਂ ਲਿਖੀਆਂ ਕਹਾਣੀਆਂ ਦੀ ਕਿਤਾਬ ''ਕਹਾਣੀ ਅੱਗੇ ਤੁਰਦੀ ਹੈ'' ਛਾਪਣ ਦਾ ਜਿਹੜਾ ਉਪਰਾਲਾ ਕੀਤਾ ਹੈ ਉਹ ਸਮੇਂ ਦੀ ਲੋੜ ਅਨੁਸਾਰ ਭਖਦੇ ਤਵੇ 'ਤੇ ਰੋਟੀ ਪਕਾਉਣ ਵਰਗਾ ਹੈ। ਸਾਨੂੰ ਪੂਰੀ ਆਸ ਹੈ ਕਿ ਇਹਨਾਂ ਵੱਲੋਂ ਪਕਾਏ ਇਹ ਫੁਲਕੇ ਤੇ ਪਰਾਉਂਠੇ ਨਾਲੇ ਤਾਂ ਸਾਡੀ ਭੁੱਖ ਮਿਟਾਉਣਗੇ ਤੇ ਨਾਲ ਹੀ ਇਹਨਾਂ ਨੂੰ ਸੰਸਾਰੀਕਰਣ ਕਾਰਨ ਆ ਰਹੇ ਬਦਲਾਊ ਦਾ ਮੁਕਾਬਲਾ ਕਰਨ ਲਈ ਬਲ ਬਖਸ਼ਣਗੇ। ਇਹ ਮੁੰਡੇ ਕੁੜੀਆਂ ਪੰਜਾਬ, ਪੰਜਾਬੀਅਤ ਤੇ ਪੰਜਾਬੀ ਦਾ ਭਇੱਖ ਹਨ ਅਤੇ ਇਹ ਤਾਂ ਸਮਾਂ ਹੀ ਦੱਸੇਗਾ ਕਿ ਇਹਨਾਂ 'ਚ ਰੁੱਖਾਂ ਵਰਗੀ ਜ਼ੀਰਾਂਦ ਹੈ ਜਾਂ ਇਹ ਦੁਪਹਿਰ ਖਿੜੀ ਦੇ ਫੁੱਲਾਂ ਵਾਂਗ ਪਲਾਂ ਵਿੱਚ ਹੀ ਮੁਰਝਾ ਜਾਣਗੇ। ਉਂਝ ਅਸੀਂ ਪੁਰਉਮੀਦ ਹਾਂ ਕਿ ਸਾਡੇ ਇਹ ਫਰਜ਼ੰਦ ਜ਼ਰੂਰ ਮੱਲਾਂ ਮਾਰਨਗੇ, ਮਾਂ ਬੋਲੀ 'ਤੇ ਮਾਣ ਮਹਿਸੂਸ ਕਰਦੇ ਅੱਗੇ ਵਧਦੇ ਹੀ ਜਾਣਗੇ।
-ਮੋਤਾ ਸਿੰਘ ਸਰਾਏ -ਡਾ. ਨਿਰਮਲ ਸਿੰਘ
ਸੰਚਾਲਕ ਯੂਰਪੀ ਪੰਜਾਬੀ ਸੱਥ ਸੇਵਾਦਾਰ ਪੰਜਾਬੀ ਸੱਥ
ਵਾਲਸਾਲ-ਯੂ.ਕੇ.। ਲਾਂਬੜਾ-ਜਲੰਧਰ।

No comments:
Post a Comment