ਪੰਜਾਬੀ
ਸੱਥ ਕੈਨੇਡਾ-ਟੋਰੰਟੋ ਦਾ ਵਰ੍ਹੇਵਾਰ ਸਨਮਾਨ
ਪੰਜਾਬੀ ਸੱਥ ਕੈਨੇਡਾ-ਟੋਰੰਟੋ ਦਾ ਵਰ੍ਹੇਵਾਰ ਸਨਮਾਨ ਸਮਾਗਮ ਮਿੱਤੀ 15
ਸਤੰਬਰ 2013 ਦਿਨ ਐਤਵਾਰ ਨੂੰ ਰਾਇਲ ਇਡੀਅਨ ਰੈਸਟੋਰੈਂਟ ਬਰੈਂਪਟਨ ਵਿਖੇ ਪੰਜਾਬੀ ਭੈਣ-ਭਰਾਵਾਂ ਦੀ
ਹਾਜਰੀ ਵਿੱਚ ਸਫਲਤਾ ਪੂਰਵਕ ਨੇਪੜੇ ਚੜ੍ਹਿਆ। ਭਾਈਚਾਰੇ ਦੀ ਸੰਘਣੀ ਵਸੋਂ ਅਤੇ ਕੈਨੇਡਾ ਦੇ ਸਭ ਤੋਂ ਵੱਡੇ ਸ਼ਹਿਰ ਅਤੇ
ਸਭ ਤੋਂ ਵੱਡੇ ਸੂਬੇ ਆਟੈਰਿਓ ਵਿੱਚ ਸਰਦਾਰ ਪਰਮਜੀਤ ਸਿੰਘ ਸੰਧੂ ਅਤੇ ਸਰਦਾਰ ਬਲਰਾਜ ਸਿੰਘ ਦਿਓਲ ਦੀ
ਅਗਵਾਈ ਵਾਲੀ ਸੱਥ ਨੇ ਵੱਖੋ ਵੱਖ ਖੇਤਰਾਂ ਵਿੱਚ ਕੰਮ ਕਰਨ ਵਾਲੇ ਪੰਜਾਬੀਆਂ ਨੂੰ ਇੱਜਤ ਮਾਣ ਦੇ ਕੇ
ਆਪਣੀ ਰਵਾਇਤ ਨੂੰ ਧੜੱਲੇ ਨਾਲ ਅੱਗੇ ਤੋਰਦੇ ਹੋਏ ਨਵੀਆਂ ਪੁਲਾਂਗਾ ਪੁੱਟੀਆਂ। ਸੱਥ ਵਲੋਂ ਸਤਿਕਾਰ
ਸਹਿਤ ਸਮਾਜ ਸੇਵਾ, ਵਾਤਾਵਰਣ, ਵਿਦਿਆ ਦੇ ਖੇਤਰਾਂ ਵਿੱਚ ਭਰਪੂਰ ਯੋਗਦਾਨ ਪਾਉਣ ਵਾਲੇ ਛਿਆਸੀ
ਸਾਲਾਂ ਬ੍ਜੁਰ੍ਗ੍ਵਾਰ ਪਰ ਸਿਹਤਮੰਦ ਮਾਸਟਰ ਵਤਨ ਸਿੰਘ ਗਿੱਲ ਨੂੰ ‘ਭਾਈ ਘੰਨਈਆ ਪੁਰਸਕਾਰ’,ਉਮਰ ਭਰ
ਟੈਲਿਵਿਜਨ,ਫਿਲਮਾਂ, ਵਿਦਿਆ ਤੇ ਸੰਚਾਰ ਅਤੇ ਧਾਰਮਿਕ ਖੇਤਰਾਂ ਵਿੱਚ ਮੁੱਲਵਾਨ ਕਾਰਜ ਕਰਨ ਵਾਲੇ ਸ.
ਜੋਗਿੰਦਰ ਸਿੰਘ ਕਲਸੀ ਨੂੰ ‘ਬਲਰਾਜ ਸਾਹਨੀ ਪੁਰਸਕਾਰ’ ਅਤੇ ਲੰਮੇ ਲੰਝੇ ਨੋਜਵਾਨ ਸ. ਪ੍ਰਤੀਕ ਸਿੰਘ
ਨੂੰ ਪੱਤਰਕਾਰਤਾ ਅਤੇ ਵਿਅੰਗਕਾਰੀ ਦੀ ਆਧੁਨਿਕ ਵਿਧੀ ਕਾਰਟੂਨਕਾਰੀ ਵਿਚ ਨਾਮਣਾ ਖੱਟਣ ਲਈ
"ਡਾ ਗੁਰਨਾਮ ਸਿੰਘ ਤੀਰ ਪੁਰਸਕਾਰ" ਭੇਂਟ ਕਰਨ ਦੀ ਖੁਸ਼ੀ ਪ੍ਰਾਪਤ ਕੀਤੀ। ਸਭ ਤੋਂ
ਵਿੱਲਖਣ ਚੋਣ ਸੀ ਬਾਬੇ ਬੁਲ੍ਹੇ ਸਾਹ ਦੇ ਸ਼ਹਿਰ ਕਸੂਰ ਦੇ ਜੰਮਪਲ, ਹੈਮਿਲਟਨ ਕੈਨੇਡਾ ਵਸਦੇ
ਹਰਫਨਮੌਲਾ ਪੱਤਰਕਾਰ, ਟੀ ਵੀ ਬ੍ਰੋਡਕਾਸਟਰ, ਅੱਗੇਵਧੂ, ਮਾਂ ਬੋਲੀ ਤੇ ਮਾਂ ਮਿੱਟੀ ਦੀ ਇਕਜੁੱਟਤਾ
ਵਾਸਤੇ ਸਭ ਕੁੱਝ ਕੁਰਬਾਨ ਕਰਨ ਵਾਲੇ ਜਨਾਬ ਤਾਹਰ ਅਸਲਮ ਗੋਰਾ ਦੀ। 'ਪੰਜਾਬ ਰੰਗ' ਦੇ ਕਰਤਾ ਧਰਤਾ
ਨੂੰ ‘ਸਯੱਦ ਵਾਰਸ ਸ਼ਾਹ ਪੁਰਸਕਾਰ’ ਭੇਂਟ ਕਰਨ ਦਾ ਸੱਥ ਵਲੋਂ ਪੁੱਟਿਆ ਗਿਆ ਇਹ ਕਦਮ ਬੇਹੱਦ
ਸ਼ਲਾਗਾਯੋਗ ਸੀ। ਪੰਜਾਬੀ ਸੱਥ ਲਾਬੜਾਂ ਜਲੰਧਰ ਵਾਲੀ ਮੁੱਖ ਸੱਥ ਤੋਂ ਆਏ ਡਾ ਨਿਰਮਲ ਸਿੰਘ ਨੇ
ਕੈਨੇਡਾ ਦੇ ਪੰਜਾਬੀਆਂ ਵਲੋਂ ਮਾਰੀਆਂ ਮੱਲਾਂ ਲਈ ਸਾਰੇ ਭਾਈਚਾਰੇ ਨੂੰ ਵਧਾਈ ਦਿੱਤੀ ਅਤੇ ਸਨਮਾਨਤ
ਹਸਤੀਆਂ ਅੱਗੇ ਸਿਰ ਝੁਕਾਉਦਿਆਂ ਉਹਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਉਹਨਾਂ ਡਾ ਹਰਪ੍ਰੀਤ ਸਿੰਘ
ਪੰਜਾਬੀ ਸੱਥ ਸਰਹਿੰਦ ਵਲੋਂ ਬੇਹਿਸਾਬ ਮਿਹਨਤ ਤੇ ਖੋਜ ਨਾਲ ਛਾਪੀ ਵੱਡ ਅਕਾਰੀ ਪੁਸਤਕ
'ਵਿਰਾਸਤੇ-ਏ-ਪੰਜਾਬ' ਅਤੇ ਮਾਸਟਰ ਆਤਮਾ ਸਿੰਘ ਚਿੱਟੀ ਵਲੋਂ ਲਿਖੀ ਪੁਸਤਕ 'ਦੇਖਿਆ ਸੁਣਿਆ ਪਿੰਡ
ਚਿੱਟੀ' ਵੀ ਪਰ੍ਹਿਆ ਨੂੰ ਅਰਪਣ ਕਰਦਿਆਂ ਆਪਣੀ ਸਿਹਤਮੰਦ ਵਿਰਾਸਤ ਦੀਆਂ ਜੜਾਂ ਫਰੋਲਣ ਤੇ ਇਤਿਹਾਸ
ਤੋਂ ਸਬਕ ਲੈਣ ਦੀ ਬੇਨਤੀ ਕੀਤੀ। ਆਪਣੇ ਘਰਾਂ ਵਿਚ ਹੀ ਸੰਨ ਲੱਗਣ ਦੀ ਗੱਲ ਕਰਦਿਆਂ ਉਹਨਾਂ
ਸੰਸਾਰੀਕਰਣ ਦੀ ਮਕਾਰ ਮੁਨਾਫੇਖੋਰ ਸੋਚ ਕਾਰਨ ਸਾਡੀ ਅਗਲੀ ਪੀੜ੍ਹੀ ਦੇ ਸਾਡੇ ਸਭਿਆਚਾਰ,ਬੋਲੀ ਤੇ
ਵਿਰਾਸਤ ਤੋ ਟੁੱਟਣ ਵਿਰੁੱਧ ਭਾਈਚਾਰੇ ਨੂੰ ਇੱਕਜੁੱਟ ਡਟਣ ਲਈ ਅਪੀਲ ਕੀਤੀ।
ਸਮਾਗਮ ਵਿੱਚ ਪ੍ਰਿਸੀਪਲ ਸਰਵਣ ਸਿੰਘ ਹੋਰਾਂ ਨੇ ਖੇਡਾਂ ਸੰਬਧੀ ਲਿਖੀਆਂ
ਸੱਤ ਪੁਸਤਕਾਂ ਦੇ ਦੂਜੇ ਐਡੀਸ਼ਨ ਪ੍ਰਕਾਸ਼ਕਾ ਵਲੋਂ ਖੁਦ ਛਾਪਣ ਦੀ ਗੱਲ ਕਰਦਿਆਂ ਏਸ ਮਿੱਥ ਦਾ ਭਾਡਾਂ
ਭੰਨਿਆਂ ਕਿ ਪੰਜਾਬੀ ਪੁਸਤਕਾਂ ਪੜੀਆਂ ਹੀ ਨਹੀ ਜਾਦੀਆਂ। ਬਲਵੀਰ ਸਿੰਘ ਮੋਮੀ ਨੇ ਆਪਣੀਆਂ ਕਿਤਾਬਾਂ
ਅਤੇ ਸ਼ਾਹਮੁਖੀ ਵਿਚ ਛਪੀ ਸ।
ਸਾਧੂ ਸਿੰਘ ਵੜੇਚ ਦੀ ਕਿਤਾਬ 'ਜੱਗ ਜਿਉਂਦਾਂ ਰਿਸ਼ਤਾ ਮਿੱਟੀ ਦਾ' ਡਾ ਨਿਰਮਲ ਸਿੰਘ ਨੂੰ ਭੇਂਟ
ਕੀਤੀਆਂ।ਪ੍ਰਿਸੀਪਲ ਪਾਖਰ ਸਿੰਘ ਨੇ ਗਿਆਨੀ ਦਿੱਤ ਸਿੰਘ ਸਬੰਧੀ ਲਿਖੀ ਸੰਬਾਦਿਤ ਪੁਸਤਕ ਅਤੇ ਸ
ਜੋਗਿੰਦਰ ਸਿੰਘ ਕਲਸੀ ਨੇ ਆਪਣੀਆ ਪੰਜ ਵੀਡੀਓ ਕੈਸਟਾਂ ਦਾ ਸੈਟ ਵੀ ਭੇਂਟ ਕੀਤਾ।ਏਸ ਭਰਵੀ ਇਕੱਤਰਤਾ
ਵਿੱਚ ਇਕਬਾਲ ਮਾਹਲ,ਸਤਪਾਲ ਸਿੰਘ ਜੌਹਲ,ਕਿਰਪਾਲ ਸਿੰਘ ਪਨੂੰ,ਬਲਵੀਰ ਸਿੰਘ ਸਿਕੰਦ, ਬਲਵੀਰ ਸਿੰਘ
ਬੈਂਸ,ਇਕਬਾਲ ਸਿੰਘ ਰਾਮੂਵਾਲੀਆ,ਦਲਜੀਤ ਕਲਿਆਣਪੁਰੀ,ਜਰਨੈਲ ਸਿੰਘ ਬਰਵਾਲੀ,ਸਤਿੰਦਰਪਾਲ ਸਿੰਘ
ਸਿੱਧਵਾਂ, ਡਾ ਗੁਰਬਖਸ ਸਿੰਘ ਭੰਡਾਲ,ਬਿੱਕਰ ਸਿੰਘ ਸੰਧੂ, ਸੰਤੋਖ ਸਿੰਘ ਸੰਧੂ, ਅਨੂਪ ਸਿੰਘ ਮਰਾੜ
ਅਤੇ ਅਨੇਕਾਂ ਹੋਰ ਅਖਬਾਰਾਂ,ਰੇਡੀਓ,ਟੀ.ਵੀ. ਵਾਲੇ ਪੱਤਰਕਾਰਾਂ ਸਮੇਤ ਮਾਈ ਭਾਈ ਹਾਜਰ ਸਨ। ਇਹ
ਸਮੁੱਚਾ ਸਮਾਗਮ ਸ. ਪਰਮਜੀਤ ਸਿੰਘ ਸੰਧੂ ਦੀ ਪਿਛਲੇ ਸਮੇਂ ਵਿਛੜ ਗਈ ਮਾਤਾ ਮਹਿੰਦਰ ਕੌਰ ਸੰਧੂ ਨੂੰ
ਸਮਰਪਿਤ ਸੀ।ਸਮਾਗਮ ਦੀ ਖੂਬੀ ਇਹ ਰਹੀ ਕਿ ਤਿੰਨ ਘੰਟੇ ਚੱਲੇ ਸਮਾਗਮ ਵਿਚੋਂ ਕੋਈ ਉੱਠਕੇ ਨਹੀ ਗਿਆ
ਅਤੇ ਨਾ ਹੀ ਸਿਆਸੀ ਅਤੇ ਮਜ੍ਹਬੀ ਚੁੰਝ ਚਰਚਾ ਹੋਈ। ਸਮਾਗਮ ਵਿਚ ਵਿਰਾਸਤ ਨੂੰ ਸਾਭਣ ਸੰਭਾਲਣ
ਵਾਸਤੇ ਵਿਰਾਸਤੀ ਅਜਾਇਬ ਘਰ ਲਾਬੜਾਂ ਤੇ ਟੋਰੰਟੋ ਵਿਚ ਵੀ ਉਸਾਰਣ ਦਾ ਫੈਸ੍ਲਾ ਲਿਆ ਗਿਆ। ਅੰਤ
ਵਿੱਚ ਸਿਤਿੰਦਰਪਾਲ ਸਿੱਧਵਾਂ ਨੇ ਸਭ ਦਾ ਧੰਨਵਾਦ ਕੀਤਾ।
ਜਸਵੰਤ ਕੌਰ ਮਰਾੜ
پنجابی ستھّ کینیڈا-ٹورنٹو دا ورھیوار سنمان
پنجابی ستھّ کینیڈا-ٹورنٹو دا ورھیوار سنمان سماگم متی 15
ستمبر
2013 دن
ایتوار
نوں رائل اڈیئن ریسٹورینٹ برینپٹن وکھے پنجابی بھین-بھراواں دی حاضری وچّ سفلتا پوروک نیپڑے چڑھیا۔ بھائیچارے دی سنگھنی وسوں اتے کینیڈا دے سبھ توں وڈے شہر اتے سبھ توں وڈے صوبے آٹیریو وچّ سردار پرمجیت سنگھ سندھو اتے سردار بلراج سنگھ دؤل دی اگوائی والی ستھّ نے وکھو وکھ کھیتراں وچّ کم کرن والے پنجابیاں نوں عجت مان دے کے اپنی روایت نوں دھڑلے نال اگے توردے ہوئے نویاں پلانگا پٹیاں۔ ستھّ ولوں ستکار سہت سماج سیوا، واتاورن، ودیا دے کھیتراں وچّ بھرپور یوگدان پاؤن والے چھیاسی سالاں بجرگوار پر صحت مند ماسٹر وطن سنگھ گلّ نوں ‘بھائی
گھنئیا
پرسکار’،عمر بھر ٹیلوجن،فلماں، ودیا تے سنچار اتے دھارمک کھیتراں وچّ ملوان کارج کرن والے س. جوگندر سنگھ کلسی نوں ‘بلراج
ساہنی
پرسکار’ اتے لمے لنجھے نوجوان س. پرتیک سنگھ نوں پترکارتا اتے وئنگکاری دی آدھونک ودھی کارٹونکاری وچ نامنا کھٹن لئی "ڈاکٹر گرنام سنگھ تیر پرسکار" بھینٹ کرن دی خوشی پراپت کیتی۔ سبھ توں ولکھن چون سی بابے بلھے ساہ دے شہر قصور دے جمپل، ہیملٹن کینیڈا وسدے ہرپھنمولا پترکار، ٹی وی بروڈکاسٹر، اگیودھو، ماں بولی تے ماں مٹی دی اکجٹتا واسطے سبھ کجھ قربان کرن والے جناب تاہر اسلم گورا دی۔ 'پنجاب رنگ' دے کرتا دھرتا نوں ‘سید
وارث شاہ پرسکار’
بھینٹ
کرن دا ستھّ ولوں پٹیا گیا ایہہ قدم بے حدّ شلاگایوگ سی۔ پنجابی ستھّ لابڑاں جالندھر والی مکھ ستھّ توں آئے ڈاکٹر نرمل سنگھ نے کینیڈا دے پنجابیاں ولوں ماریاں ملاں لئی سارے بھائیچارے نوں ودھائی دتی اتے سنمانت ہستیاں اگے سر جھکاؤدیاں اوہناں دا دھنواد کیتا۔ اس موقعے اوہناں ڈاکٹر ہرپریت سنگھ پنجابی ستھّ سرہند ولوں بے حساب محنت تے کھوج نال چھاپی وڈّ اکاری پستک 'وراستے-اے-پنجابے' اتے ماسٹر آتما سنگھ چٹی ولوں لکھی پستک 'دیکھیا سنیا پنڈ چٹی' وی پرھیا نوں ارپن کردیاں اپنی صحت مند وراثت دیاں جڑاں پھرولن تے اتہاس توں سبق لین دی بینتی کیتی۔ اپنے گھراں وچ ہی سنّ لگن دی گلّ کردیاں اوہناں سنساریکرن دی مکار منافیخور سوچ کارن ساڈی اگلی پیڑھی دے ساڈے سبھیاچار،بولی تے وراثت تو ٹٹن ورودھ بھائیچارے نوں اکجٹّ ڈٹن لئی اپیل کیتی۔
سماگم وچّ پرسیپل سرون سنگھ ہوراں نے کھیڈاں سمبدھی لکھیاں ستّ پستکاں دے دوجے ایڈیشن پرکاشکا ولوں خود چھاپن دی گلّ کردیاں ایس متھّ دا بھاڈاں بھنیاں کہ پنجابی پستکاں پڑیاں ہی نہی جادیاں۔ بلویر سنگھ مومی نے اپنیاں کتاباں اتے شاہمکھی وچ چھپی س۔ سادھو سنگھ وڑیچ دی کتاب 'جگّ جیونداں رشتہ مٹی دا' ڈاکٹر نرمل سنگھ نوں بھینٹ کیتیاں۔پرسیپل پاکھر سنگھ نے گیانی دتّ سنگھ سبندھی لکھی سمبادت پستک اتے س جوگندر سنگھ کلسی نے آپنیا پنج ویڈیو کیسٹاں دا سیٹ وی بھینٹ کیتا۔ایس بھروی اکترتا وچّ اقبال ماہل،ست پال سنگھ جوہل،کرپال سنگھ پنوں،بلویر سنگھ سکند، بلویر سنگھ بینس،اقبال سنگھ رامووالیا،دلجیت کلیانپری،جرنیل سنگھ بروالی،ستندرپال سنگھ سدھواں، ڈاکٹر گربکھس سنگھ بھنڈال،بکر سنگھ سندھو، سنتوکھ سنگھ سندھو، انوپ سنگھ مراڑ اتے انیکاں ہور اخباراں،ریڈیو،ٹی.وی. والے پترکاراں سمیت مائی بھائی حاضر سن۔ ایہہ سمچا سماگم س. پرمجیت سنگھ سندھو دی پچھلے سمیں وچھڑ گئی ماتا مہیندر کور سندھو نوں سمرپت سی۔سماگم دی خوبی ایہہ رہی کہ تنّ گھنٹے چلے سماگم وچوں کوئی اٹھکے نہی گیا اتے نہ ہی سیاسی اتے مذہبی چنجھ چرچہ ہوئی۔ سماگم وچ وراثت نوں سابھن سنبھالن واسطے وراثتی اجائب گھر لابڑاں تے ٹورنٹو وچ وی اسارن دا پھیسلا لیا گیا۔ انت وچّ ستندرپال سدھواں نے سبھ دا دھنواد کیتا۔
جسونت کور مراڑ
۔









